ਸਲੇਮਪੁਰ : ਅਜ ਨਗਰਪਾਲਿਕਾ ਚੀਕਾ ਦੇ 91 ਪਲਾਟ ਤੇ ਸਲੇਮਪੁਰ ਦੇ 58 ਪਲਾਟਾਂ ਦੀ ਬੀਜਣ ਯੋਗ ਜ਼ਮੀਨ ਦੀ ਖ਼ੁਲੀ ਬੋਲੀ ਰਖੀ ਗਈ ਸੀ, ਜਿਸ ਵਿੱਚ ਕਿਸਾਨਾਂ ਲਈ ਸ਼ਰਤਾਂ ਬਹੁਤ ਜ਼ਿਆਦਾ ਸਨ। ਜਿਵੇਂ ਜੀਰੀ ਨਾ ਲਗਾਉਣਾ 'ਤੇ ਸਰਕਾਰੀ ਬੋਲੀ 24 ਹਜ਼ਾਰ 500 ਰਖੀ ਗਈ ਸੀ। ਜਿਸ ਨੂੰ ਕਿਸਾਨਾਂ ਨੇ ਨਕਾਰਦੇ ਹੋਏ ਨਗਰਪਾਲਿਕਾ ਦੀ ਜ਼ਮੀਨ ਬੋਲੀ 'ਤੇ ਨਾ ਲੈਣ ਦਾ ਫ਼ੈਸਲਾ ਕੀਤਾ ਤੇ ਸਾਰੇ ਕਿਸਾਨ ਬੋਲੀ ਵਿੱਚ ਹੀ ਛੱਡ ਕੇ ਚਲੇ ਗਏ ਤੇ ਇਕ ਵੀ ਪਲਾਟ ਦੀ ਬੋਲੀ ਨਾ ਹੋ ਸਕੀ। ਕਿਸਾਨਾਂ ਨੇ ਸਰਕਾਰ ਦੇ ਨਾਮ ਇੱਕ ਮੰਗ ਪੱਤਰ ਐਸ ਡੀ ਐਮ (SDM) ਨੂੰ ਦਿਤਾ। ਕਿਸਾਨਾਂ ਦੀ ਮੰਗ ਸੀ ਕਿ ਜੇਕਰ ਜੀਰੀ ਨਹੀਂ ਲਗਾਉਣ ਦਿੱਤੀ ਜਾਦੀ ਤਾਂ ਜ਼ਮੀਨ ਦੀ ਬੋਲੀ ਦੇ ਰੇਟ ਘੱਟ ਕੀਤੇ ਜਾਣ। ਕਿਸਾਨਾਂ ਦਾ ਕਹਿਣਾ ਸੀ ਕਿ ਕਲਰ ਜ਼ਮੀਨ ਹੋਣ ਕਾਰਨ ਇਸ ਵਿਚ ਹੋਰ ਫੈਸਲ ਨਹੀਂ ਹੋ ਸਕਦੀ। ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਹਲਕਾ ਗੁਹਲਾ ਦੇ ਕਿਸਾਨਾਂ ਦੇ ਦਰਦ ਨੂੰ ਸਮਝਿਆ ਜਾਵੇ। ਇਸ ਬਾਰੇ ਐਸ ਡੀ ਐਮ ਨੇ ਕਿਹਾ ਕਿ ਕਿਸਾਨਾਂ ਨੇ ਜੋ ਵੀ ਮੰਗ ਰਖੀ ਹੈ ਸਰਕਾਰ ਤੱਕ ਪਹੁੰਚਾ ਦਿੱਤੀ ਜਾਵੇਗੀ ਤੇ ਜੋ ਵੀ ਸਰਕਾਰ ਦੇ ਆਦੇਸ਼ ਹੋਣਗੇ ਉਸ ਅਨੁਸਾਰ ਕਿਸਾਨਾਂ ਨੂੰ ਦਸ ਦਿਤਾ ਜਾਵੇਗਾ।